ਨਿਜਤਾ ਬਿਆਨ ਅਤੇ ਨੇਮ & ਗੈਂਬਲਿੰਗ ਥੇਰੇਪੀ ਵੈੱਬਸਾਈਟ ਲਈ ਸ਼ਰਤਾਂ ਵੈੱਬਸਾਈਟ ਤੇ ਰਜਿਸਟਰ ਕਰਨ ਅਤੇ ਫੋਰਮ ਦੀ ਵਰਤੋਂ ਕਰਨ ਲਈ, ਯੁਜ਼ਰਸ ਨੂੰ ਯੁਜ਼ਰਨੇਮ, ਪਾਸਵਰਡ ਅਤੇ ਈ-ਮੇਲ ਪਤਾ ਦੇਣਾ ਹੁੰਦਾ ਹੈ। ਨਾ ਤੇ ਇਨ੍ਹਾਂ ਫੋਰਮਾਂ ਦੇ ਪ੍ਰਬੰਧਕ ਅਤੇ ਨਾ ਹੀ ਭਾਗ ਲੈ ਰਹੇ ਮਾਡਰੇਟਰ ਕਿਸੇ ਯੁਜ਼ਰ ਦੀ ਨਿਜਤਾ ਕਾਰਵਾਈ ਲਈ ਜੁੰਮੇਵਾਰ ਹਨ। ਇਸ ਗੱਲ ਨੂੰ ਯਾਦ ਰੱਖੋ ਕਿ ਇਨ੍ਹਾਂ ਖੇਤਰਾਂ ਵਿੱਚ ਜਾਹਰ ਕੀਤੀ ਗਈ ਸਾਰੀ ਜਾਣਕਾਰੀ ਜਨਤਾ ਸਬੰਧੀ ਜਾਣਕਾਰੀ ਬਣ ਜਾਂਦੀ ਹੈ ਅਤੇ ਤੁਹਾਨੂੰ ਉਸ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ ਜਦੋਂ ਤੁਸੀਂ ਆਪਣੀ ਕਿਸੇ ਨਿਜੀ ਜਾਣਕਾਰੀ ਨੂੰ ਸਾਂਝਾ ਕਰਨ ਦਾ ਫੈਸਲਾ ਲੈਂਦੇ ਹੋ। ਕੋਈ ਵੀ ਯੁਜ਼ਰ ਜਦੋਂ ਕਿਸੇ ਹੋਰ ਯੁਜ਼ਰ ਦੁਆਰਾ ਪੋਸਟ ਕੀਤੀ ਗਈ ਸਮੱਗਰੀ ਨੂੰ ਆਪੱਤੀਜਨਕ ਪਾਉਂਦਾ ਹੈ, ਇਸ ਗੱਲ ਲਈ ਉਤਸ਼ਾਹ ਦਿੱਤਾ ਜਾਂਦਾ ਹੈ ਕਿ ਉਹ ਸਾਡੇ ਨਾਲ ਈ-ਮੇਲ ਦੇ ਜਰੀਏ ਸੰਪਰਕ ਕਰਨ। ਅਸੀਂ ਤੁਹਾਡੇ ਦੁਆਰਾ ਇਸ ਗੱਲ ਲਈ ਅਧਿਕਾਰਤ ਹਾਂ ਕਿ ਇਨ੍ਹਾਂ ਫੋਰਮ ਤੇ ਤੁਹਾਡੇ ਦੁਆਰਾ ਪੇਸ਼ ਕੀਤੇ ਗਏ ਕਿਸੇ ਵੀ ਡੈਟਾ ਨੂੰ ਹਟਾ ਦਈਏ ਜਾਂ ਸੰਸ਼ੋਧਤ ਕਰ ਦਈਏ, ਜਿਸ ਦਾ ਕਾਰਨ ਸਾਡੀ ਸਮਝ ਵਿੱਚ ਸਾਡੀਆਂ ਨੀਤੀਆਂ ਦਾ ਖੰਡਨ ਹੋਵੇਗਾ, ਭਾਂਵੇ ਇਸ ਤਰ੍ਹਾਂ ਦੱਸਿਆ ਗਿਆ, ਨਿਹਤ ਹੈ ਜਾਂ ਨਹੀਂ। ਇਸ ਸਾਈਟ ਤੇ ਹੋਰ ਵੈੱਬਸਾਈਟਾਂ ਅਤੇ ਫਾਈਲਾਂ ਦੇ ਲਿੰਕ ਹੋ ਸਕਦੇ ਹਨ। ਇਸ ਸਮੱਗਰੀ ਦੇ ਉੱਪਰ ਸਾਡਾ ਕੋਈ ਕਾਬੂ ਨਹੀਂ ਹੁੰਦਾ ਅਤੇ ਅਸੀਂ ਇਹ ਸੁਨਿਸ਼ਚਤ ਨਹੀਂ ਕਰ ਸਕਦੇ ਕਿ ਇਹ ਆਕਰਮਣਾਤਮਕ ਜਾਂ ਆਪੱਤੀਜਨਕ ਨਹੀਂ ਹੋਵੇਗਾ। ਫੇਰ ਵੀ, ਜਿਵੇਂ ਹੀ ਸਾਨੂੰ ਉਸ ਬਾਰੇ ਪਤਾ ਲਗਦਾ ਹੈ, ਅਸੀਂ ਉਸ ਸਮੱਗਰੀ ਦੇ ਲਿੰਕ ਨੂੰ ਹਟਾ ਦਿਆਂਗੇ ਜੋ ਸਾਨੂੰ ਉਚਿਤ ਨਹੀਂ ਲੱਗੇਗਾ। “ਰਜਿਸਟਰ” ਬਟਨ ਨੂੰ ਦਬਾ ਕੇ ਤੁਸੀਂ ਇਸ ਗੱਲ ਲਈ ਰਾਜ਼ੀ ਹੁੰਦੇ ਹੋ ਕਿ ਤੁਸੀਂ, ਯੁਜ਼ਰ, 13 ਸਾਲ ਜਾਂ ਉਸ ਤੋਂ ਵਧ ਉਮਰ ਦੇ ਹੋ। ਤੁਸੀਂ ਇਸ ਯੁਜ਼ਰ ਦੁਆਰਾ ਦਿੱਤੀ ਗਈ ਕਿਸੇ ਵੀ ਜਾਣਕਾਰੀ ਜਾਂ ਫਾਈਲ ਲਈ ਪੂਰੀ ਤਰ੍ਹਾਂ ਜੁੰਮੇਵਾਰ ਹੋ। ਤੁਸੀਂ ਇਸ ਗੱਲ ਲਈ ਵੀ ਰਾਜ਼ੀ ਹੁੰਦੇ ਹੋ ਕਿ ਤੁਸੀਂ ਕੋਈ ਵੀ ਕਾਪੀਰਾਈਟ ਵਾਲੀ ਇਸ ਤਰ੍ਹਾਂ ਦੀ ਸਮੱਗਰੀ ਨੂੰ ਪੋਸਟ ਨਹੀਂ ਕਰੋਗੇ ਜਿਸ ਦੀ ਮਲਕੀਅਤ ਤੁਹਾਡੇ ਕੋਲ ਜਾਂ ਇਨ੍ਹਾਂ ਫੋਰਮ ਦੇ ਮਾਲਕਾਂ ਦੇ ਕੋਲ ਨਹੀਂ ਹੈ। ਇਨ੍ਹਾਂ ਫੋਰਮ ਦੇ ਤੁਹਾਡੀ ਵਰਤੋਂ ਵਿੱਚ, ਤੁਸੀਂ ਰਾਜ਼ੀ ਹੁੰਦੇ ਹੋ ਕਿ ਤੁਸੀਂ ਇਸ ਤਰ੍ਹਾਂ ਦੀ ਕਿਸੇ ਵੀ ਜਾਣਕਾਰੀ ਨੂੰ ਪੋਸਟ ਨਹੀਂ ਕਰੋਗੇ ਜੋ ਕਿ ਅਸ਼ਲੀਲ, ਪਰੇਸ਼ਾਨ ਕਰਨ ਵਾਲੀ, ਨਫਰਤ ਭਰੀ, ਧਮਕਾਉਣ ਵਾਲੀ, ਹੋਰਾਂ ਦੀ ਨਿਜਤਾ ਵਿੱਚ ਦਖਲ ਦੇਣ ਵਾਲੀ, ਯੌਨ ਸਬੰਧੀ ਜਾਂ ਕਿਸੇ ਕਨੂੰਨ ਦੀ ਉਲੰਘਣਾ ਕਰਦੀ ਹੈ। ਜੇ ਤੁਸੀਂ ਇਸ ਸਮਝੌਤੇ ਵਿੱਚ ਵਰਣਤ ਨਿਯਮਾਂ ਅਤੇ ਨੀਤੀਆਂ ਤੋਂ ਰਾਜ਼ੀ ਹੋ ਅਤੇ ਇੱਥੇ ਵਰਣਤ ਕਸੌਟੀ ਨੂੰ ਪੂਰਾ ਕਰਦੇ ਹੋ ਤਾਂ ਥੱਲੇ ''ਰਾਜ਼ੀ'' ਬਟਨ ਨੂੰ ਦਬਾਉਣ ਲਈ ਅੱਗੇ ਵਧੋ, ਨਹੀਂ ਤਾਂ ''ਰੱਦ'' ਦਬਾਓ।
|