ਸਾਡੀਆਂ ਸੇਵਾਵਾਂ
ਗੈਂਬਲਿੰਗ ਥੇਰੇਪੀ ਦੀ ਸ਼ੁਰੂਆਤ ਗੋਰਡੋਨ ਹਾਉਸ ਐਸੋਸਿਏਸ਼ਨ (ਹੁਣ ਦੀ ਗੋਰਡੋਨ ਮੂਡੀ ਐਸੋਸਿਏਸ਼ਨ) ਦੁਆਰਾ 5 ਨਵੰਬਰ 2004 ਨੂੰ ਹੋਈ। ਜੂਨ 2005 ਵਿੱਚ ਮੰਚ ਅਤੇ ਸਮਰਥਨ ਹੋਂਦ ਵਿੱਚ ਆਏ। ਗੈਂਬਲਿੰਗ ਥੇਰੇਪੀ ਇੰਨੀ ਸਫਲ ਹੋਈ ਕਿ ਮੌਜੂਦਾ ਸਮੇਂ ਵਿੱਚ ਅਸੀਂ ਕਈ ਹਜਾਰ ਸਦੱਸਾਂ ਦੀ ਮਦਦ ਕਰਦੇ ਹਾਂ।
ਸਾਡੀਆਂ ਸੇਵਾਵਾਂ ਵਿੱਚ ਲੋਕਾਂ ਲਈ ਆਨਲਾਈਨ ਸਲਾਹ ਅਤੇ ਮਦਦ, ਆਨਲਾਈਨ ਸਮਰਥਨ ਸਮੂਹ, ਇੱਕ ਮੰਚ,ਅਤੇ ਉਪਯੋਗੀ ਸੰਸਾਧਨਾਂ ਦਾ ਡੈਟਾਬੇਸ ਸ਼ਾਮਲ ਹੈ। ਇਨ੍ਹਾਂ ਸੇਵਾਵਾਂ ਵਿੱਚੋਂਕਿਸੇ ਤੇ ਵੀ ਵਧੇਰੀਜਾਣਕਾਰੀ ਲਈ ਕਿਰਪਾ ਕਰਕੇ ਹੇਠ੍ਹਾਂ ਦੇਖੋ। ਇਹ ਸਾਰੀਆਂ ਸੇਵਾਵਾਂ ਜੂਏਬਾਜੀ ਤੋਂ ਪਰੇਸ਼ਾਨ ਲੋਕਾਂ ਲਈ ਅਤੇ ਉਨ੍ਹਾਂ ਲੋਕਾਂ ਲਈ ਉਪਲਬਧ ਹਨ ਜੋ ਕਿਸੇ ਦੀ ਜੂਏਬਾਜੀ ਤੋਂ ਪ੍ਰਭਾਵਿਤ ਹਨ।
ਸੱਤ ਦਿਨਾਂ ਦੀ ਮਿਆਦ ਦੇ ਦੌਰਾਨ ਦਿਨ ਦੇ ਵੱਖ-ਵੱਖ ਸਮੇਂ ਤੇ ਚਲ ਰਹੇ ਮਦਦ ਸਮੂਹ ਹਨ। ਵੈੱਬਸਾਈਟ ਤੇ ਪੰਜੀਕਰਨ ਕਰਦੇ ਸਮੇਂ ਜੇ ਤੁਸੀਂ ਆਪਣਾ ਅਸਲੀ ਨਾਂ ਨਹੀਂ ਵਰਤਨਾ ਚਾਹੁੰਦੇ ਤਾਂ ਨਾ ਵਰਤੋ। ਸਮੂਹ ਵਿੱਚ ਇੱਕ ਵਾਰ ਤੁਸੀਂ ਅਜਿਹੇ ਲੋਕਾਂ ਨਾਲ ਟਾਈਪ ਕਰਕੇ ਸਿੱਧੇ ਤੌਰ ਤੇ ਚੈਟ ਕਰ ਸਕਦੇ ਹੋ ਜੋ ਕਿ ਪਰੇਸ਼ਾਨ ਜੂਏਬਾਜਹਨ ਜਾਂ ਜੋ ਕਿਸੇ ਦੀ ਜੂਏਬਾਜੀ ਤੋਂ ਪ੍ਰਭਾਵਿਤ ਹਨ। ਇਸ ਸਮੂਹ ਦੀ ਸੁਵਿਧਾ ਗੈਂਬਲਿੰਗ ਥੇਰੇਪੀ ਟੀਮ ਦੇ ਸਦੱਸ ਦੁਆਰਾ ਮੁਹਈਆ ਕੀਤੀ ਜਾਂਦੀ ਹੈ। ਇਹ ਸਮੂਹ ਅਜਿਹੇ ਕਿਸੇ ਵੀ ਵਿਅਕਤੀ ਲਈ ਉਪਲਬਧ ਹਨਜਿਨ੍ਹਾਂ ਨੂੰ ਜੂਏਬਾਜੀ ਦੀ ਸਮੱਸਿਆ ਲਈ ਜਾਂ ਕਿਸੇ ਵਿਅਕਤੀ ਦੀ ਜੂਏਬਾਜੀ ਤੋਂ ਪ੍ਰਭਾਵਿਤ ਕਿਸੇ ਲਈ ਮਦਦ ਅਤੇ ਸਮਰਥਨ ਦੀ ਲੋਡ਼ ਹੈ।
ਛੇ ਤਰ੍ਹਾਂ ਦੇ ਸਮੂਹ ਹਨ:
· ਸਮੁਦਾਏ – ਇਹ ਅਜਿਹਾ ਸਮੂਹ ਹੈ ਜਿਸ ਵਿੱਚ ਕੋਈ ਵੀ ਸ਼ਾਮਲ ਹੋ ਸਕਦਾ ਹੈ
· ਜਬਰਦਸਤ ਜੂਏਬਾਜ – ਇਹ ਸਮੂਹ ਸਿਰਫ ਸਮੱਸਿਆਗ੍ਰਸਤ ਜੂਏਬਾਜਾਂਲਈ ਹੈ
· ਪਰਿਵਾਰ ਅਤੇ ਮਿੱਤਰ – ਇਹ ਸਮੂਹ ਅਜਿਹੇ ਕਿਸੇ ਵੀ ਵਿਅਕਤੀ ਲਈ ਹੈ ਜੋ ਕਿਸੇ ਦੀ ਜੂਏਬਾਜ਼ੀ ਤੋਂ ਪ੍ਰਭਾਵਿਤ ਹੈ।
· ਸਿਰਫ ਮਹਿਲਾਵਾਂ ਸੀਜੀ - ਇਸ ਸਮੂਹ ਵਿੱਚ ਮਹਿਲਾਵਾਂ, ਇੱਕੋ ਵਰਗੇ ਅਨੁਭਵਾਂ ਨੂੰ ਸਾਂਝਾ ਕਰਦੇ ਹੋਏ,ਦੂਜੀਆਂ ਮਹਿਲਾਵਾਂ ਨਾਲ ਗੱਲ ਕਰ ਸਕਦੀਆਂ ਹਨ, ਇਸਦਾ ਸੰਚਾਲਨ ਵੀ ਮਹਿਲਾ ਦੁਆਰਾ ਕੀਤਾ ਜਾਂਦਾ ਹੈ
· ਸਿਰਫ ਪੁਰਸ਼ ਸੀਜੀ - ਇਸ ਸਮੂਹ ਵਿੱਚ ਪੁਰਸ਼,ਇੱਕੋ ਵਰਗੇ ਅਨੁਭਵਾਂ ਨੂੰ ਸਾਂਝਾ ਕਰਦੇ ਹੋਏ, ਹੋਰ ਪੁਰਸ਼ਾਂ ਨਾਲ ਗੱਲ ਕਰ ਸਕਦੇ ਹਨ, ਇਸਦਾ ਸੰਚਾਲਨ ਵੀ ਪੁਰਸ਼ ਦੁਆਰਾ ਕੀਤਾ ਜਾਂਦਾ ਹੈ
· ਜੂਏਬਾਜੀਤੋਂ ਪ੍ਰਭਾਵਿਤ 21 ਸਾਲ ਤੋਂ ਘੱਟ ਉਮਰ ਦੇ ਲੋਕ - ਇਹ ਸਮੂਹ 21 ਸਾਲ ਤੋਂ ਘੱਟ ਅਜਿਹੇ ਕਿਸੇ ਵੀ ਵਿਅਕਤੀ ਲਈ ਹੈ ਜੋ ਕਿਸੇ ਦੀ ਜੂਏਬਾਜੀਤੋਂ ਪ੍ਰਭਾਵਿਤ ਹੈ
ਸਮੂਹ ਮਦਦ ਦੇਣ ਅਤੇ ਪ੍ਰਾਪਤ ਕਰਨ ਦਾਸ਼ਾਨਦਾਰ ਤਰੀਕਾਅਤੇ ਆਪਣੀ ਕਿਸੇ ਵੀ ਸਮੱਸਿਆ ਤੋਂ ਛੁਟਕਾਰਾ ਪਾਉਣਲਈ, ਜੋ ਤੁਹਾਨੂੰ ਹੋ ਸਕਦੀ ਹੈ,ਸੁਰੱਖਿਅਤ ਜਗ੍ਹਾਂ ਹੈ।
ਮੰਚ ਹਫਤੇ ਵਿੱਚ ਸੱਤ ਦਿਨ ਅਤੇ ਚੌਵੀ ਘੰਟੇ ਖੁੱਲ੍ਹਾ ਰਹਿੰਦਾ ਹੈ। ਮੰਚ ਵਿੱਚ ਸ਼ਾਮਲ ਹੋਣ ਲਈ ਤੁਹਾਨੂੰ ਰਜਿਸਟਰ ਕਰਨਾ ਹੋਵੇਗਾ (ਤੁਸੀਂ ਜਿਸ ਵੀ ਨਾਂ ਦੀ ਵਰਤੋਂ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ, ਇਹ ਤੁਹਾਡਾ ਅਸਲ ਨਾਂ ਨਹੀਂ ਹੋਵੇਗਾ)। ਤੁਸੀਂ ਆਪਣੀ ਖੁਦ ਦੀ ਕਹਾਣੀ ਪੋਸਟ ਕਰ ਸਕਦੇ ਹੋ ਅਤੇ ਦੂਜਿਆਂ ਨੂੰ ਜਵਾਬ ਦੇ ਸਕਦੇ ਹੋ। ਲੇਖਨ ਬਹੁਤ ਵੈਦਿਕਹੋ ਸਕਦਾ ਹੈ ਅਤੇ ਇਹ ਪਿੱਛੇ ਮੁਡ਼ ਕੇ ਦੇਖਣ ਦਾ ਸ਼ਾਨਦਾਰ ਸੰਦਰਭ ਹੈ। ਕਿਉਂਕਿ ਮੰਚ ਵੈਸ਼ਵਿਕ ਹੈ, ਸਮੇਂ ਦੇ ਅੰਤਰਾਂ ਦੇ ਕਾਰਨ, ਤੁਹਾਡੇ ਨਾਲ ਅਕਸਰ ਕੋਈ ਨਾ ਕੋਈ ਹੁੰਦਾ ਹੈ ਜੋ ਤੁਹਾਨੂੰ ਜਵਾਬ ਦੇਵੇਗਾ।
ਮੰਚ, ਜੂਏਬਾਜ਼ੀ ਦੀ ਸਮੱਸਿਆ ਤੋਂ ਪੀਡ਼ਤ ਕਿਸੇ ਵੀ ਵਿਅਕਤੀ ਜਾਂ ਕਿਸੇ ਦੀ ਜੂਏਬਾਜ਼ੀ ਤੋਂ ਪ੍ਰਭਾਵਿਤ ਵਿਅਕਤੀ ਲਈ ਉਪਲਬਧ ਹੈ।
ਹੈਲਪ ਲਾਈਨ ਬੰਦ ਹੋਣ ਤੇ ਵੀ ਤੁਸੀਂ ਈ-ਮੇਲ ਰਾਹੀਂ ਗੈਂਬਲਿੰਗ ਥੇਰੇਪੀ ਨਾਲ ਸੰਪਰਕ ਕਰ ਸਕਦੇ ਹੋ; ਸਾਡੀ ਕੋਸ਼ਿਸ਼ ਚੌਵੀ ਘੰਟਿਆਂ ਦੇ ਅੰਦਰ ਜਵਾਬ ਦੇਣ ਦੀ ਹੁੰਦੀ ਹੈ।ਫੇਰ ਵੀ, ਜੇ ਤੁਸੀਂ ਇਸ ਤਰੀਕੇ ਨਾਲ ਸਾਡੇ ਨਾਲ ਗੱਲ ਕਰਨਾ ਪਸੰਦ ਕਰਦੇ ਹੋ ਤਾਂ ਕਿਰਪਾ ਕਰਕੇ ਈ-ਮੇਲ ਕਰੋ, ਭਾਂਵੇ ਸਲਾਹਕਾਰ ਆਨਲਾਈਨ ਵੀ ਹੋਵੇ। ਗੈਂਬਲਿੰਗ ਥੇਰੇਪੀ ਬਹੁਭਾਸ਼ੀ ਸੇਵਾ ਮੁਹਈਆ ਕਰਦੀ ਹੈ ਜੋ ਕਿ ਇਸ ਸਮੇਂ 22 ਦੇਸ਼ਾਂ ਵਿੱਚ ਫੈਲੀ ਹੋਈ ਹੈ; ਇਸ ਤਰ੍ਹਾਂ ਜੇ ਤੁਹਾਡੀ ਮਾਤ ਭਾਸ਼ਾ ਅੰਗ੍ਰੇਜ਼ੀ ਨਹੀਂ ਵੀ ਹੈ ਤਾਂ ਵੀ ਈ-ਮੇਲ ਰਾਹੀਂ ਦੁਨੀਆ ਭਰ ਵਿੱਚ ਮਦਦ ਅਤੇ ਸਮਰਥਨ ਦਾ ਵਿਕਲਪ ਪ੍ਰਾਪਤ ਕਰ ਸਕਦੇ ਹੋ। ਈ-ਮੇਲ ਸੇਵਾ, ਜੂਏਬਾਜੀਦੀ ਸਮੱਸਿਆ ਤੋਂ ਪੀਡ਼ਤ ਕਿਸੇ ਵੀ ਵਿਅਕਤੀ ਜਾਂ ਕਿਸੇ ਦੀ ਜੂਏਬਾਜੀਤੋਂ ਪ੍ਰਭਾਵਿਤ ਵਿਅਕਤੀ ਲਈ ਉਪਲਬਧ ਹੈ।
07624 806159 ਤੇ (ਜਾਂ ਜੇ ਤੁਸੀਂ ਯੂਕੇ ਤੋਂ ਬਾਹਰ ਹੋ ਤਾਂ +44 7624 806159) ਆਪਣੀ ਚਿੰਤਾਵਾਂ ਐਸਐਮਐਸ ਕਰੋ ਅਤੇ ਅਸੀਂ ਆਪਣੀ ਸਲਾਹ ਦੇ ਨਾਲ ਜਵਾਬ ਦਿਆਂਗੇ। ਹਫਤੇ ਦੇ ਅਖੀਰੀ ਦਿਨਾਂ ਅਤੇ ਬੈਂਕ ਛੁੱਟੀਆਂ ਨੂੰ ਛੱਡ ਕੇਜਦੋਂ ਥੋਡ਼ਾ ਵੱਧ ਸਮਾਂ ਲੱਗ ਸਕਦਾ ਹੈ,ਅਸੀਂ ਚੌਵੀ ਘੰਟਿਆਂ ਦੇ ਅੰਦਰ ਜਵਾਬ ਦਿਆਂਗੇ।
ਐਸਐਮਐਸ/ਟੈਕਸਟ, ਜੂਏਬਾਜੀਦੀ ਸਮੱਸਿਆ ਤੋਂ ਪੀਡ਼ਤ ਕਿਸੇ ਵੀ ਵਿਅਕਤੀ ਜਾਂ ਕਿਸੇ ਦੀ ਜੂਏਬਾਜੀਤੋਂ ਪ੍ਰਭਾਵਿਤ ਵਿਅਕਤੀ ਲਈ ਉਪਲਬਧ ਹੈ।